ਪੰਜਾਬ ਸਪੋਰਟਸ ਕਲੱਬ ਫਰਾਂਸ 1998 ਵਿੱਚ ਸਥਾਪਿਤ ਕੀਤਾ ਗਿਆ ਸੀ, ਜਿਸ ਦੇ ਮੁੱਖ ਮੈਂਬਰ ਰਘਬੀਰ ਸਿੰਘ ਕੁਹਾੜ, ਬਾਜ ਸਿੰਘ ਵਿਰਕ, ਚੈਨ ਸਿੰਘ ਚੱਠਾ, ਰਾਮ ਸਿੰਘ ਵਿਰਕ, ਜਗਤਾਰ ਸਿੰਘ ਬਿੱਟੂ, ਨਿਰਮਲ ਸਿੰਘ ਨਿੰਮਾ, ਜਸਵੀਰ ਸਿੰਘ ਚੰਨਾ, ਹਰਦੀਪ ਸਿੰਘ ਸੋਗੀ, ਗੁਰਦਿਆਲ ਸਿੰਘ, ਪਰਵਿੰਦਰ ਸਿੰਘ ਭੱਕਟਾਲ, ਸੰਤੋਖ ਸਿੰਘ ਪਟਵਾ, ਨਛੱਤਰ ਸਿੰਘ, ਕੁਲਵੀਰ ਸਿੰਘ ਹੇਅਰ, ਜੋਗਿੰਦਰ ਸਿੰਘ ਭੋਲੀ, ਕਸ਼ਮੀਰ ਸਿੰਘ, ਬਲਕਾਰ ਸਿੰਘ ਚੱਠਾ, ਗੁਰਦੇਵ ਸਿੰਘ, ਜਸਪਾਲ ਸਿੰਘ ਸਿੱਧੂ, ਚਰਨਜੀਤ ਸਿੰਘ ਰੱਕੀ, ਨਰਿੰਦਰ ਸਿੰਘ ਖਸਰੋਪੁਰ, ਦਲਵਿੰਦਰ ਸਿੰਘ ਘੁਨਵਾ, ਅਤੇ ਹਰਜਾਪ ਸਿੰਘ ਹਨ।
ਕਲੱਬ 1998 ਤੋਂ ਹਰ ਸਾਲ ਸਾਲਾਨਾ ਕਬੱਡੀ ਦਾ ਟੂਰਨਾਮੈਂਟ ਅਤੇ ਸਭਿਆਚਾਰਕ ਮੇਲਾ ਕਰਵਾਉਂਦਾ ਹੈ। ਸ਼ਨੀਵਾਰ ਨੂੰ ਸੱਭਿਆਚਾਰਕ ਮੇਲੇ ਦੇ ਬੱਚਿਆਂ ਦੀ ਦੌੜਾਂ ਅਤੇ ਐਤਵਾਰ ਨੂੰ ਕਬੱਡੀ ਦੇ ਮੈਚ ਹੁੰਦੇ ਹਨ। ਇਸ ਵਿੱਚ ਫਰਾਂਸ, ਬੈਲਜੀਅਮ, ਹੋਲੈਂਡ, ਜਰਮਨੀ, ਇਟਲੀ, ਆਸਟਰੀਆ, ਨਾਰਵੇ, ਅਤੇ ਇੰਗਲੈਂਡ ਆਦਿ ਦੇਸ਼ਾਂ ਦੀਆਂ ਟੀਮਾਂ ਭਾਗ ਲੈਂਦੀਆਂ ਹਨ। ਇਹ ਮੇਲੇ 1998 ਤੋਂ ਪਹਿਲਾਂ ਵੀ ਹੁੰਦੇ ਸਨ, ਪਰ 1998 ਤੋਂ ਹਰ ਸਾਲ ਨਿਯਮਿਤ ਤੌਰ ਤੇ ਇਹ ਯੂਰਪ ਦੇ ਕਈ ਦੇਸ਼ਾਂ ਵਿੱਚ ਕਰਵਾਏ ਜਾਂਦੇ ਹਨ।
ਨਵੇਂ ਪਲੇਅਰਾਂ ਵਿੱਚ ਬਲਜੀਤ ਸਿੰਘ, ਬੱਗਾ ਨਾਗੇ, ਜੱਗਾ ਦਿਉਲ, ਬਲਿਹਾਰ ਬੈਲਜੀਅਮ, ਪ੍ਰਤਾਪ ਸਿੰਘ ਚੀਮਾ, ਜੰਡਾ ਜਰਮਨ, ਸੰਤੋਖ ਸਿੰਘ ਲਾਲੀ, ਵਿੱਕੀ ਜਾਂਗਪੁਰ, ਲਵ ਮਾਲੀਆ, ਸੁੱਖਾ ਤਲਵੰਡੀ ਮਾਧੋ, ਕੁਲਵੀਰ ਬੋਹੜਾਂਵਾਲ, ਅਰਸ਼ ਭੁੱਕਣਵਾਲ, ਬਿਟੂ ਪੁਰਹੀਰਾ, ਬੱਬੀ ਜੱਟ, ਅਤੀਕ ਪਾਹਵਾ ਅਤੇ ਇਕਬਾਲ ਸਿੰਘ ਭੱਟੀ ਸ਼ਾਮਲ ਹਨ।